
ਮਲਕੀਤ ਸਿੰਘ ਮੀਤੂ ਦੇ ਪਰਿਵਾਰ ਦੇ ਸਿਰ ਤੇ ਆਪਣੀ ਛੱਤ ਦਿਵਾਉਣ ਲਈ ਸੰਗਤਾਂ ਨੂੰ ਸਹਿਯੋਗ ਦੀ ਅਪੀਲ
ਇਸ ਸਮੇਂ ਮਲਕੀਤ ਸਿੰਘ ਮੀਤੂ ਦਾ ਪਰਿਵਾਰ ਸਾਂਝੇ ਘਰ ਵਿੱਚ ਰਹਿ ਰਿਹਾ ਹੈ ਅਤੇ ਪਰਿਵਾਰ ਨੂੰ ਆਪਣੇ ਮਕਾਨ ਦੀ ਲੋੜ ਹੈ ਜੋ ਕਿ ਸੰਗਤਾਂ ਦੇ ਸਹਿਯੋਗ ਨਾਲ ਹੀ ਪੂਰੀ ਕੀਤੀ ਜਾ ਸਕਦੀ ਹੈ ।
ਮਲਕੀਤ ਸਿੰਘ ਮੀਤੂ ਦੇ ਪਰਿਵਾਰ ਵਿੱਚ ਉਸ ਦੀ ਬਜ਼ੁਰਗ ਮਾਤਾ, ਪਤਨੀ ਅਤੇ ਬੇਟਾ ਹੈ । ਮਲਕੀਤ ਸਿੰਘ ਮੀਤੂ ਹੀ ਪਰਿਵਾਰ ਵਿੱਚ ਕਮਾਈ ਕਰਨ ਵਾਲਾ ਸੀ ਜੋ ਕਿ ਇਸ ਸਮੇਂ ਜੇਲ੍ਹ ਵਿੱਚ ਹੈ ਇਸਲਈ ਪਰਿਵਾਰ ਦਾ ਗੁਜ਼ਾਰਾ ਸੰਗਤਾਂ ਵੱਲੋਂ ਦਿੱਤੀ ਸਹਾਇਤਾ ਨਾਲ ਚੱਲ ਰਿਹਾ ਹੈ ।
ਰੈਫਰੰਡਮ 2020 ਕੇਸ ਵਿੱਚ ਸੰਨ 2018 ਤੋਂ ਜੇਲ੍ਹ ਵਿੱਚ ਨਜ਼ਰਬੰਦ ਮਲਕੀਤ ਸਿੰਘ ਮੀਤੂ ਦੀ ਕਾਨੂੰਨੀ ਅਤੇ ਪਰਿਵਾਰਿਕ ਸਹਾਇਤਾ ਸਿੱਖ ਰਿਲੀਫ ਵੱਲੋਂ ਲਗਾਤਾਰ ਜਾਰੀ ਹੈ ।
ਸੰਗਤ ਜੀ ਮਲਕੀਤ ਸਿੰਘ ਮੀਤੂ ਦੇ ਪਰਿਵਾਰ ਦੇ ਸਿਰ ਤੇ ਆਪਣੀ ਛੱਤ ਦਿਵਾਉਣ ਲਈ ਸਿੱਖ ਰਿਲੀਫ ਦਾ ਵੱਧ ਤੋਂ ਵੱਧ ਸਹਿਯੋਗ ਕਰੋ ਜੀ ਤਾਂ ਕਿ ਜੇਲ੍ਹ ਵਿੱਚ ਬੈਠੇ ਮਲਕੀਤ ਸਿੰਘ ਮੀਤੂ ਦੀ ਪਰਿਵਾਰ ਪ੍ਰਤੀ ਚਿੰਤਾ ਨੂੰ ਘਟਾਇਆ ਜਾ ਸਕੇ ।
ਅਸੀਂ ਸੰਗਤਾਂ ਦੇ ਸਹਿਯੋਗ ਲਈ ਧੰਨਵਾਦੀ ਹੋਵਾਂਗੇ ।