ਯੂ ਏ ਪੀ ਏ ਦੇ ਕੇਸਾਂ ਵਿੱਚੋਂ ਸੁਰਿੰਦਰ ਸਿੰਘ ਬਰੀ
ਲਖਬੀਰ ਸਿੰਘ ਅਤੇ ਸੁਰਿੰਦਰ ਕੌਰ ਨੂੰ ਹੋਈ ਪੰਜ ਸਾਲ ਦੀ ਸਜ਼ਾ
ਯੂ ਏ ਪੀ ਏ ਦੀਆਂ ਧਾਰਾਵਾਂ 10,13,17,18,20,38,39,40 ਅਤੇ 120ਬੀ, ਆਰਮਸ ਐਕਟ ਦੀਆ ਸਖਤ ਧਾਰਾਵਾਂ ਤਹਿਤ ਕੇਸ ਵਿੱਚ ਅੱਜ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੀ ਅਦਾਲਤ ਵਿੱਚ ਸ੍ਰ: ਅਵਤਾਰ ਸਿੰਘ ਐਡੀਸ਼ਨ ਜੱਜ ਵੱਲੋਂ ਸੁਰਿੰਦਰ ਸਿੰਘ ਨੂੰ ਸਾਰੇ ਕੇਸਾਂ ਵਿੱਚੋਂ ਬਰੀ ਕਰ ਦਿੱਤਾ ।
ਇਸੇ ਕੇਸ ਵਿੱਚ ਨਾਮਜ਼ਦ ਲਖਬੀਰ ਸਿੰਘ ਨੂੰ ਯੂ ਏ ਪੀ ਏ ਦੀ ਧਾਰਾ 10,13 ਵਿੱਚ ਪੰਜ ਸਾਲ ਸਜ਼ਾ ਤੇ ਪੰਜ ਹਜ਼ਾਰ ਜੁਰਮਾਨਾ ਅਤੇ ਸੁਰਿੰਦਰ ਕੌਰ ਯੂ ਏ ਪੀ ਏ ਦੀ ਧਾਰਾ 19 ਵਿੱਚ ਪੰਜ ਸਾਲ ਸਜਾ ਤੇ ਪੰਜ ਹਾਜ਼ਰ ਜੁਰਮਾਨਾ ਕੀਤਾ ਗਿਆ ਹੈ ।
ਸੁਰਿੰਦਰ ਸਿੰਘ ਇਸ ਵੇਲੇ ਜ਼ਮਾਨਤ ਤੇ ਹੈ ਅਤੇ ਬਾਕੀ ਦੋਹਾਂ ਦੀ ਵੀ ਜੇਲ੍ਹਬੰਦੀ ਦਾ ਸਮਾਂ 5 ਸਾਲ ਦੇ ਕਰੀਬ ਹੈ ਸੋ ਉਨ੍ਹਾਂ ਦੀ ਵੀ ਜਲਦ ਰਿਹਾਈ ਹੋ ਜਾਵੇਗੀ ।
ਇਸ ਕੇਸ ਵਿੱਚ ਸਿੱਖ ਰਿਲੀਫ਼ ਵੱਲੋਂ ਸੀਨੀਅਰ ਵਕੀਲ ਕੁਨਾਲ ਸਿਆਗ ਤੇ ਵਕੀਲ ਕੁਲਵਿੰਦਰ ਕੌਰ ਪੇਸ਼ ਹੋਏ ।
ਸਿੱਖ ਰਿਲੀਫ ਬੰਦੀ ਸਿੰਘਾਂ ਦੀ ਸੇਵਾ ਸੰਗਤਾਂ ਦੇ ਸਹਿਯੋਗ ਨਾਲ ਸਦਾ ਨਿਭਾਉਂਦੀ ਰਹੇਗੀ ਅਤੇ ਅਸੀਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਇਸੇ ਤਰ੍ਹਾਂ ਹੀ ਸਿੱਖ ਰਿਲੀਫ ਸਾਥ ਦਿੰਦੇ ਰਹਿਣ ਤਾਂ ਕਿ ਬੰਦੀ ਸਿੰਘਾਂ ਦੇ ਦੁਖ ਸੁਖ ਦੇ ਸਾਥੀ ਬਣਿਆ ਜਾ ਸਕੇ ।
