ਗੁਰਭੇਜ ਸਿੰਘ ਭੇਜਾ (ਸਾਥੀ ਭਾਈ ਅਮ੍ਰਿਤਪਾਲ ਸਿੰਘ) ਦੀ ਤਿੰਨ ਕੇਸਾਂ ਵਿੱਚੋਂ ਹੋਈ ਜਮਾਨਤ
ਗੁਰਭੇਜ ਸਿੰਘ ਭੇਜਾ ਉੱਤੇ ਤਿਨ ਵੱਖ ਵੱਖ ਮਾਮਲਿਆਂ ਵਿੱਚ ਸਖ਼ਤ ਧਾਰਵਾਂ ਤਹਿਤ ਜੋ ਮੁਕਦਮੇ ਦਰਜ਼ ਹਨ ਇਹਨਾਂ ਤਿੰਨ ਕੇਸਾਂ ਵਿੱਚੋਂ ਜਲੰਧਰ ਦੇ ਅੱਡੀਸ਼ਨਲ ਸੈਸ਼ਨ ਜੱਜ ਜਸਵਿੰਦਰ ਸਿੰਘ ਦੀ ਅਦਾਲਤ ਤੇ ਜੱਜ ਰਜਨੀਸ਼ ਗਰਗ ਤੇ ਜੱਜ ਧਰਮਿੰਦਰਪਾਲ ਸਿੰਗਲਾ ਵਲੋਂ ਜਮਾਨਤਾਂ ਮੰਜੂਰ ਕਰ ਲਈਆਂ ਗਈਆਂ ਹਨ ।
ਗੁਰਭੇਜ ਸਿੰਘ ਭੇਜਾ, ਭਾਈ ਅੰਮ੍ਰਿਤਪਾਲ ਸਿੰਘ ਦੇ ਧਰਮ ਪ੍ਰਚਾਰ ਤੇ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਦਾ ਹਿੱਸਾ ਸੀ ਉਹ ਗੰਨਮੈਨ ਬਣ ਕੇ ਸੇਵਾ ਨਿਭਾ ਰਿਹਾ ਸੀ ਤੇ ਬਾਕੀ ਸਿੰਘਾਂ ਦੀ ਤਰਾਂ ਸੇਵਾ ਨਿਭਾ ਰਿਹਾ ਸੀ ।
ਪਿਛਲੇ ਸਮੇ ਵਿਚ ਭਾਈ ਅਮ੍ਰਿਤਪਾਲ ਸਿੰਘ ਤੇ ਅਤੇ ਉਸ ਦੇ ਸਾਥੀਆਂ ਉੱਤੇ ਜਿੱਥੇ ਪੰਜਾਬ ਸਰਕਾਰ ਵਲੋਂ ਐਨ ਐੱਸ ਏ ਲਗਾ ਪੰਜਾਬ ਤੋਂ ਬਾਹਰ ਦੇ ਸੂਬਿਆਂ ਵਿਚ ਕੈਦ ਕੀਤਾ ਹੈ ਉੱਥੇ ਪੰਜਾਬ ਵਿਚ ਬਹੁਤ ਸਿੰਘ ਤੇ ਵੀ ਝੂਠੇ ਕੇਸ ਪਾ ਕੇ ਪੰਜਾਬ ਦੀਆ ਵੱਖ ਵੱਖ ਜੇਲ੍ਹਾਂ ਵਿਚ ਨਜ਼ਰਬੰਦ ਕੀਤਾ ਹੋਇਆ ਹੈ ।
ਭਾਈ ਗੁਰਭੇਜ ਸਿੰਘ ਭੇਜਾ ਦੇ ਪਰਿਵਾਰ ਵੱਲੋਂ ਸਿੱਖ ਰਿਲੀਫ਼ ਨਾਲ ਕੇਸ ਲੜਨ ਲਈ ਸੰਪਰਕ ਕੀਤਾ ਗਿਆ ਤੇ ਸਿੱਖ ਰਿਲੀਫ ਦੀ ਟੀਮ ਨੇ ਜਲੰਧਰ ਤੋਂ ਸੀਨੀਅਰ ਵਕੀਲ ਗੁਰਜੀਤ ਸਿੰਘ ਕਾਹਲੋਂ ਸਾਹਿਬ ਰਾਹੀਂ ਕੇਸ ਲੜਿਆ ਗਿਆ ਅਤੇ ਉਨ੍ਹਾਂ ਵੱਲੋਂ ਤਿੰਨ ਜ਼ਮਾਨਤਾਂ ਕਰਵਾਈਆਂ ਗਈਆਂ ਹਨ । ਇਕ ਹੋਰ ਮਾਮਲੇ ਵਿਚ ਜਮਾਨਤ ਜਲਦ ਹੋਣ ਦੀ ਆਸ ਹੈ ।
ਅਸੀਂ ਸੰਗਤਾਂ ਦੇ ਧੰਨਵਾਦੀ ਹਾਂ ਜਿਨ੍ਹਾਂ ਦੇ ਸਹਿਯੋਗ ਸਦਕਾ ਅਸੀਂ ਬੰਦੀ ਸਿੰਘਾਂ ਦੇ ਕੇਸ ਲੜ ਰਹੇ ਹਾਂ । ਅਸੀਂ ਆਸ ਕਰਦੇ ਹਾਂ ਕਿ ਸੰਗਤਾਂ ਹਮੇਸ਼ਾਂ ਦੀ ਤਰ੍ਹਾਂ ਸਾਡਾ ਇਸੇ ਤਰ੍ਹਾਂ ਸਾਥ ਦਿੰਦੀਆਂ ਰਹਿਣਗੀਆਂ ।
#SikhRelief #sikh #punjabi #bandisinghrehakaro #amritsar #amritpalsingh